ਜੰਗਲੀ ਅੱਗਾਂ (Bushfires)

ਜੰਗਲੀ ਅੱਗਾਂ ਲਈ ਤਿਆਰ ਰਹੋ

ਜੇਕਰ ਤੁਸੀਂ ਜੰਗਲਾਂ, ਘਾਹ ਦੇ ਮੈਦਾਨਾਂ ਜਾਂ ਬੁਸ਼ਲੈਂਡ ਦੇ ਨੇੜੇ ਰਹਿੰਦੇ ਹੋ, ਖ਼ਾਸ ਕਰਕੇ ਦਿਹਾਤੀ, ਤੱਟਵਰਤੀ ਜਾਂ ਅਰਧ-ਸ਼ਹਿਰੀ ਇਲਾਕਿਆਂ ਵਿੱਚ ਜੋ ਪੇਂਡੂ ਜ਼ਮੀਨ ਦੀ ਸਰਹੱਦ ਨਾਲ ਲੱਗਦੇ ਹਨ, ਤਾਂ ਤੁਹਾਨੂੰ ਜੰਗਲੀ ਅੱਗ ਦਾ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ।

ਅੱਜ ਤਿਆਰੀ ਕਰਨ ਨਾਲ, ਜੇਕਰ ਕੱਲ੍ਹ ਨੂੰ ਜੰਗਲੀ ਅੱਗ ਲੱਗਦੀ ਹੈ ਤਾਂ ਤੁਸੀਂ ਸੁਰੱਖਿਅਤ ਰਹਿ ਸਕਦੇ ਹੋ।

ਆਪਣੇ ਘਰ ਨੂੰ ਤਿਆਰ ਕਰੋ

  • ਛੱਤ ਅਤੇ ਪਰਨਾਲੇ ਸਾਫ਼ ਕਰੋ।
  • ਦਰੱਖਤਾਂ ਦੀਆਂ ਟਾਹਣੀਆਂ ਕੱਟੋ, ਲਾਅਨ ਦਾ ਘਾਹ ਕੱਟੋ ਅਤੇ ਜਲਣਸ਼ੀਲ ਸਮੱਗਰੀ ਇਕੱਠੀ ਕਰਕੇ ਹਟਾਓ।
  • ਦੀਵਾਰਾਂ, ਫਰਸ਼ਾਂ, ਖਿੜਕੀਆਂ, ਦਰਵਾਜ਼ਿਆਂ ਅਤੇ ਛੱਤਾਂ ਵਿਚਲੀਆਂ ਦਰਾਰਾਂ ਨੂੰ ਬੰਦ ਕਰੋ।

ਇੱਕ ਐਮਰਜੈਂਸੀ ਯੋਜਨਾ ਬਣਾਓ

  • ਐਮਰਜੈਂਸੀ ਵਿੱਚ ਤੁਸੀਂ ਕਿਸ ਨੂੰ ਫ਼ੋਨ ਕਰੋਗੇ?
  • ਤੁਹਾਨੂੰ ਛੱਡ ਕੇ ਕਦੋਂ ਜਾਣਾ ਚਾਹੀਦਾ ਹੈ ਅਤੇ ਜਦੋਂ ਤੁਸੀਂ ਜਾਵੋਗੇ ਤਾਂ ਤੁਸੀਂ ਕਿਵੇਂ ਸੁਰੱਖਿਅਤ ਰਹੋਗੇ?
  • ਤੁਸੀਂ ਕਿੱਥੇ ਜਾਵੋਗੇ?

ਐਮਰਜੈਂਸੀ ਕਿੱਟ ਪੈਕ ਕਰੋ

ਆਪਣੀ ਐਮਰਜੈਂਸੀ ਕਿੱਟ ਵਿੱਚ ਕੀ-ਕੀ ਪੈਕ ਕਰਨਾ ਹੈ?
  • ਕੱਪੜੇ
  • ਉੱਨੀ ਕੰਬਲ
  • ਨਹਾਉਣ-ਧੋਣ ਦਾ ਸਾਮਾਨ ਅਤੇ ਟਾਇਲਟ ਪੇਪਰ
  • ਸਨਸਕ੍ਰੀਨ ਅਤੇ ਹੈਂਡ ਸੈਨੀਟਾਈਜ਼ਰ
  • ਦਵਾਈਆਂ ਅਤੇ ਫ਼ਸਟ ਏਡ ਕਿੱਟ
  • ਪਾਣੀ (ਹਰ ਵਿਅਕਤੀ ਲਈ ਪ੍ਰਤੀ ਦਿਨ ਲਈ ਘੱਟੋ-ਘੱਟ 3 ਲੀਟਰ)
  • ਭੋਜਨ (ਲੰਬੇ ਸਮੇਂ ਤੱਕ ਖ਼ਰਾਬ ਨਾ ਹੋਣ ਵਾਲਾ ਭੋਜਨ ਅਤੇ ਕੈਨ ਓਪਨਰ)
  • ਬੈਟਰੀ ਨਾਲ ਚੱਲਣ ਵਾਲਾ ਰੇਡੀਓ
  • ਟਾਰਚ ਅਤੇ ਵਾਧੂ ਬੈਟਰੀਆਂ (ਸੈੱਲ)।

ਜੇਕਰ ਤੁਹਾਨੂੰ ਘਰ ਛੱਡਣਾ ਪਵੇ, ਤਾਂ ਇਹ ਸਾਮਾਨ ਜ਼ਰੂਰ ਨਾਲ ਲੈ ਕੇ ਜਾਓ:

  • ਮੋਬਾਈਲ ਫ਼ੋਨ ਅਤੇ ਚਾਰਜਰ
  • ਮਹੱਤਵਪੂਰਨ ਦਸਤਾਵੇਜ਼
  • ਕੀਮਤੀ ਸਾਮਾਨ
  • ਨਕਦੀ ਅਤੇ ਬੈਂਕ ਕਾਰਡ
  • ਦਵਾਈਆਂ।

     
ਜੰਗਲੀ ਅੱਗਾਂ (ਬੁਸ਼ਫਾਇਰ) ਬਾਰੇ ਜਾਣਕਾਰੀ ਸਰੋਤ
ਜੰਗਲੀ ਅੱਗਾਂ ਲਈ ਤਿਆਰੀ ਵਿੱਚ ਮਦਦ ਕਰਨ ਲਈ ਤੁਹਾਡੀ ਭਾਸ਼ਾ ਵਿੱਚ ਸਰੋਤ

 

Watch ਆਸਟ੍ਰੇਲੀਆ ਵਾਸੀਓ ਤਿਆਰ ਹੋ ਜਾਓ - ਜੰਗਲੀ ਅੱਗ ਲਈ ਤਿਆਰੀ ਕਰੋ - Punjabi | ਪੰਜਾਬੀ on YouTube.
Watch ਆਸਟ੍ਰੇਲੀਆ ਵਾਸੀਓ ਤਿਆਰ ਹੋ ਜਾਓ - ਜੰਗਲੀ ਅੱਗ ਲਈ ਤਿਆਰੀ ਕਰੋ, ਸੋਸ਼ਲ ਮੀਡੀਆ ਕਿੱਟ - Punjabi | ਪੰਜਾਬੀ on YouTube.

ਤੁਹਾਡੇ ਇਲਾਕੇ ਵਿੱਚ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਲਈ ਤਿਆਰੀ ਸੰਬੰਧੀ ਜਾਣਕਾਰੀ

ਇਹ ਰਾਜ ਅਤੇ ਕੇਂਦਰੀ ਪ੍ਰਦੇਸ਼ ਸੰਸਥਾਵਾਂ, ਸਥਾਨਕ ਭਾਈਚਾਰਿਆਂ ਲਈ ਖ਼ਾਸ ਤੌਰ ‘ਤੇ ਤਿਆਰ ਕੀਤੀ ਗਈ ਸਹਾਇਤਾ ਪ੍ਰਦਾਨ ਕਰਦੀਆਂ ਹਨ। ਇਹ ਉਨ੍ਹਾਂ ਦੇ ਇਲਾਕੇ ਵਿੱਚ ਹੋਣ ਵਾਲੇ ਖ਼ਾਸ ਜ਼ੋਖਮਾਂ ਦੇ ਆਧਾਰ ‘ਤੇ ਲੋਕਾਂ ਨੂੰ ਕੁਦਰਤੀ ਆਫ਼ਤਾਂ ਲਈ ਤਿਆਰ ਰਹਿਣ ਅਤੇ ਸੁਰੱਖਿਅਤ ਰਹਿਣ ਵਿੱਚ ਮਦਦ ਕਰਨ ‘ਤੇ ਧਿਆਨ ਦਿੰਦੀਆਂ ਹਨ।

ਤੁਹਾਡੀਆਂ ਲੋੜਾਂ ਲਈ ਜਾਣਕਾਰੀ

ਵੱਖ-ਵੱਖ ਲੋਕਾਂ ਦੀਆਂ ਲੋੜਾਂ ਵੀ ਵੱਖ-ਵੱਖ ਹੁੰਦੀਆਂ ਹਨ। ਇੱਥੇ ਅਤੇ ਉੱਪਰ ਦਿੱਤੇ ਗਏ ਲਿੰਕਾਂ ਵਿੱਚ ਦਿੱਤੀ ਗਈ ਜਾਣਕਾਰੀ, ਸ਼ਾਇਦ ਤੁਹਾਡੇ ਪਰਿਵਾਰ ਦੇ ਵਿਲੱਖਣ ਹਾਲਾਤਾਂ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਨਾ ਰੱਖੇ। ਇੱਥੇ ਕੁੱਝ ਵਧੀਕ ਸਰੋਤ ਦਿੱਤੇ ਗਏ ਹਨ ਜੋ ਇਸ ਜਾਣਕਾਰੀ ਨੂੰ ਸੰਪੂਰਨ ਕਰਦੇ ਹਨ, ਅਤੇ ਕੁਦਰਤੀ ਆਫ਼ਤਾਂ ਲਈ ਤਿਆਰੀ ਕਰਨ ਦੀ ਕਾਰਵਾਈ ਵਿੱਚ ਤੁਹਾਡੀ ਹੋਰ ਵਧੀਆ ਮਦਦ ਕਰ ਸਕਦੇ ਹਨ।