ਕੁਦਰਤੀ ਆਫ਼ਤਾਂ ਲਈ ਤਿਆਰ ਰਹੋ
ਅਸੀਂ ਭਾਈਚਾਰੇ ਦੇ ਮੈਂਬਰਾਂ ਨੂੰ ਕੁਦਰਤੀ ਆਫ਼ਤਾਂ ਲਈ ਵਧੇਰੇ ਵਧੀਆ ਤਿਆਰੀ ਕਰਨ ਵਿੱਚ ਸਹਾਇਤਾ ਕਰਨ ਦਾ ਟੀਚਾ ਰੱਖਦੇ ਹਾਂ। ਕੁੱਝ ਲੋਕਾਂ ਲਈ, ਇਨ੍ਹਾਂ ਘਟਨਾਵਾਂ ਲਈ ਪਹਿਲਾਂ ਤੋਂ ਯੋਜਨਾ ਬਣਾਉਣ ਦੀ ਮਹੱਤਤਾ ਨੂੰ ਸਮਝਣਾ ਸ਼ਾਇਦ ਆਸਾਨ ਨਾ ਹੋਵੇ।
ਸਹਾਇਤਾ ਲਈ, ਅਸੀਂ ਆਫ਼ਤ-ਸੰਬੰਧੀ ਸਰੋਤ ਪ੍ਰਦਾਨ ਕਰਦੇ ਹਾਂ, ਜਿਨ੍ਹਾਂ ਵਿੱਚ ਜਾਣਕਾਰੀ ਪੱਤਰ, ਵੀਡੀਓ ਅਤੇ ਸੁਰਖੀਆਂ ਵਾਲੀਆਂ ਸੋਸ਼ਲ ਮੀਡੀਆ ਟਾਈਲਾਂ ਸ਼ਾਮਲ ਹਨ। ਆਪਣੇ ਅਤੇ ਆਪਣੇ ਭਾਈਚਾਰੇ ਲਈ ਸਭ ਤੋਂ ਵੱਧ ਢੁੱਕਵੇਂ ਸਰੋਤ ਲੱਭਣ ਲਈ ਹੇਠਾਂ ਦਿੱਤੀਆਂ ਕੁਦਰਤੀ ਆਫ਼ਤਾਂ ਦੇ ਨਾਂਵਾਂ ‘ਤੇ ਕਲਿੱਕ ਕਰੋ।
ਤਿਆਰ ਰਹਿਣ ਨਾਲ, ਲੋਕਾਂ ਨੂੰ ਵਧੇਰੇ ਤੇਜ਼ੀ ਨਾਲ ਮੁੜ-ਸੰਭਲਣ ਵਿੱਚ ਮਦਦ ਮਿਲਦੀ ਹੈ।
ਸਾਰੀਆਂ ਕੁਦਰਤੀ ਆਫ਼ਤਾਂ ਬਾਰੇ ਜਾਣਕਾਰੀ ਸਰੋਤ
ਆਪਣੇ ਭਾਈਚਾਰੇ ਦੀ ਤਿਆਰੀ ਕਰਨ ਵਿੱਚ ਸਹਾਇਤਾ ਕਰਨ ਲਈ, ਇਨ੍ਹਾਂ ਜਾਣਕਾਰੀ ਸਰੋਤਾਂ ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ।
ਤੁਸੀਂ ਉਪਲਬਧ ਸਰੋਤਾਂ ਅਤੇ ਉਨ੍ਹਾਂ ਦੀ ਵਰਤੋਂ ਕਰਨ ਦੇ ਤਰੀਕਿਆਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਵਾਲੀ ਸਰੋਤ ਗਾਈਡ, ਕੁਦਰਤੀ ਆਫ਼ਤਾਂ ਬਾਰੇ ਜਾਗਰੂਕਤਾ ਵਧਾਉਣ ਲਈ ਭਾਈਚਾਰਕ ਥਾਵਾਂ ਵਿੱਚ ਲਗਾਉਣ ਲਈ ਪ੍ਰਿੰਟ ਕਰਨ ਯੋਗ ਪੋਸਟਰ, ਅਤੇ ਤੁਹਾਡੇ ਘਰ ਵਿੱਚ ਸਾਂਝੀ ਥਾਂ ‘ਤੇ ਲਗਾਉਣ ਲਈ ਇੱਕ ਮੈਗਨੈੱਟ ਡਿਜ਼ਾਈਨ ਡਾਊਨਲੋਡ ਕਰ ਸਕਦੇ ਹੋ, ਜੋ ਲੋਕਾਂ ਨੂੰ ਯਾਦ ਦਿਵਾਉਂਦਾ ਹੈ ਕਿ ਐਮਰਜੈਂਸੀ ਕਿੱਟ ਵਿੱਚ ਕੀ ਰੱਖਣਾ ਹੈ ਅਤੇ ਹੋਰ ਜਾਣਕਾਰੀ ਲਈ ਲਿੰਕ ਉਪਲਬਧ ਹਨ।
ਤੁਸੀਂ ਇਸ ਗਾਈਡ ਦੀ ਵਰਤੋਂ ਕਰਨੀ ਸਿੱਖਣ ਅਤੇ ਸਰੋਤਾਂ ਦੀ ਵਰਤੋਂ ਦੇ ਅਸਲ ਉਦਾਹਰਨ ਵੇਖਣ ਲਈ, ਭਾਈਚਾਰਕ ਵੈਬੀਨਾਰ ਦੀ ਰਿਕਾਰਡਿੰਗ ਵੀ ਦੇਖ ਸਕਦੇ ਹੋ।
ਜੇਕਰ ਤੁਸੀਂ ਕੋਈ ਅਜਿਹੀ ਸੰਸਥਾ ਹੋ, ਜਿਸ ਨੂੰ ਪੇਸ਼ੇਵਰ ਤੌਰ 'ਤੇ ਪ੍ਰਿੰਟ-ਕਰਨ-ਲਈ-ਤਿਆਰ ਫਾਈਲਾਂ (ਕਰੌਪ ਅਤੇ ਬਲੀਡ ਸਮੇਤ) ਦੀ ਲੋੜ ਹੈ, ਤਾਂ ਕਿਰਪਾ ਕਰਕੇ ਇਨ੍ਹਾਂ ਫਾਈਲਾਂ ਤੱਕ ਪਹੁੰਚ ਦੀ ਬੇਨਤੀ ਕਰਨ ਲਈ ਸਾਡੇ ਨਾਲ getready@qra.qld.gov.au ‘ਤੇ ਸੰਪਰਕ ਕਰੋ।

