ਚੱਕਰਵਾਤਾਂ ਲਈ ਤਿਆਰ ਰਹੋ
ਜੇਕਰ ਤੁਸੀਂ ਕੁਈਨਜ਼ਲੈਂਡ, ਨੌਰਦਰਨ ਟੈਰੀਟਰੀ, ਵੈਸਟਰਨ ਆਸਟ੍ਰੇਲੀਆ ਜਾਂ ਨਿਊ ਸਾਊਥ ਵੇਲਜ਼ ਵਿੱਚ ਰਹਿੰਦੇ ਹੋ ਜਾਂ ਉੱਥੇ ਘੁੰਮਣ-ਫਿਰਨ ਲਈ ਜਾਂਦੇ ਹੋ, ਜਾਂ ਸਮੁੰਦਰੀ ਪੱਧਰ ਦੇ ਨੇੜੇ ਅਜਿਹੇ ਇਲਾਕਿਆਂ ਵਿੱਚ ਰਹਿੰਦੇ ਹੋ ਜਿੱਥੇ ਤੂਫ਼ਾਨੀ ਲਹਿਰਾਂ (ਸਮੁੰਦਰੀ ਪੱਧਰ ਵਿੱਚ ਅਸਥਾਈ ਉਛਾਲ) ਦਾ ਖ਼ਤਰਾ ਹੋਵੇ, ਜਾਂ ਅਜਿਹੇ ਘਰਾਂ ਵਿੱਚ ਰਹਿੰਦੇ ਹੋ ਜੋ ਵੱਡੇ ਦਰੱਖਤਾਂ ਨਾਲ ਘਿਰੇ ਹੋਣ ਜਾਂ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਹੋਣ, ਤਾਂ ਤੁਹਾਨੂੰ ਚੱਕਰਵਾਤਾਂ ਤੋਂ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ।
ਅੱਜ ਦੀ ਤਿਆਰੀ, ਤੁਹਾਨੂੰ ਕੱਲ੍ਹ ਨੂੰ ਚੱਕਰਵਾਤ ਆਉਣ ਦੀ ਸੂਰਤ ਵਿੱਚ ਸੁਰੱਖਿਅਤ ਰਹਿਣ ਵਿੱਚ ਮਦਦ ਕਰ ਸਕਦੀ ਹੈ। ਆਪਣੇ ਘਰ ਦੇ ਹਰ ਵਿਅਕਤੀ ਨਾਲ ਗੱਲ ਕਰੋ ਅਤੇ ਇਕੱਠੇ ਤਿਆਰੀ ਕਰੋ, ਤਾਂ ਜੋ ਹਰ ਕੋਈ ਜਾਣਦਾ ਹੋਵੇ ਕਿ ਕੀ ਕਰਨਾ ਹੈ।
ਆਪਣੇ ਘਰ ਨੂੰ ਤਿਆਰ ਕਰੋ
- ਬਾਹਰ ਪਈਆਂ ਚੀਜ਼ਾਂ ਜਿਵੇਂ ਫਰਨੀਚਰ, ਛੱਤਰੀਆਂ ਅਤੇ ਟ੍ਰੈਂਪੋਲਿਨ ਨੂੰ ਮਜ਼ਬੂਤੀ ਨਾਲ ਬੰਨ੍ਹੋ ਜਾਂ ਅੰਦਰ ਰੱਖੋ।
- ਰੁੱਖ ਦੀਆਂ ਟਾਹਣੀਆਂ ਨੂੰ ਛਾਂਗੋ।
- ਪਰਨਾਲਿਆਂ, ਡਾਊਨਪਾਈਪਾਂ ਅਤੇ ਨਾਲੀਆਂ ਨੂੰ ਸਾਫ਼ ਕਰੋ।
- ਛੱਤਾਂ, ਟਾਈਲਾਂ ਅਤੇ ਖਿੜਕੀਆਂ ਦੀ ਜਾਂਚ ਕਰੋ ਅਤੇ ਮੁਰੰਮਤ ਕਰੋ।
- ਬਿਜਲੀ ਦੇ ਉਪਕਰਨਾਂ ਦੀ ਸੁਰੱਖਿਆ ਲਈ ਸਰਜ ਪ੍ਰੋਟੈਕਟਰ ਲਗਾਓ।
ਇੱਕ ਐਮਰਜੈਂਸੀ ਯੋਜਨਾ ਬਣਾਓ
- ਐਮਰਜੈਂਸੀ ਵਿੱਚ ਤੁਸੀਂ ਕਿਸ ਨੂੰ ਫ਼ੋਨ ਕਰੋਗੇ?
- ਤੁਹਾਨੂੰ ਛੱਡ ਕੇ ਕਦੋਂ ਜਾਣਾ ਚਾਹੀਦਾ ਹੈ ਅਤੇ ਜਦੋਂ ਤੁਸੀਂ ਜਾਵੋਗੇ ਤਾਂ ਤੁਸੀਂ ਕਿਵੇਂ ਸੁਰੱਖਿਅਤ ਰਹੋਗੇ?
- ਤੁਸੀਂ ਕਿੱਥੇ ਜਾਵੋਗੇ?
ਐਮਰਜੈਂਸੀ ਕਿੱਟ ਪੈਕ ਕਰੋ
ਆਪਣੀ ਐਮਰਜੈਂਸੀ ਕਿੱਟ ਵਿੱਚ ਕੀ-ਕੀ ਪੈਕ ਕਰਨਾ ਹੈ?
- ਕੱਪੜੇ
- ਉੱਨੀ ਕੰਬਲ
- ਨਹਾਉਣ-ਧੋਣ ਦਾ ਸਾਮਾਨ ਅਤੇ ਟਾਇਲਟ ਪੇਪਰ
- ਸਨਸਕ੍ਰੀਨ ਅਤੇ ਹੈਂਡ ਸੈਨੀਟਾਈਜ਼ਰ
- ਦਵਾਈਆਂ ਅਤੇ ਫ਼ਸਟ ਏਡ ਕਿੱਟ
- ਪਾਣੀ (ਹਰ ਵਿਅਕਤੀ ਲਈ ਪ੍ਰਤੀ ਦਿਨ ਲਈ ਘੱਟੋ-ਘੱਟ 3 ਲੀਟਰ)
- ਭੋਜਨ (ਲੰਬੇ ਸਮੇਂ ਤੱਕ ਖ਼ਰਾਬ ਨਾ ਹੋਣ ਵਾਲਾ ਭੋਜਨ ਅਤੇ ਕੈਨ ਓਪਨਰ)
- ਬੈਟਰੀ ਨਾਲ ਚੱਲਣ ਵਾਲਾ ਰੇਡੀਓ
- ਟਾਰਚ ਅਤੇ ਵਾਧੂ ਬੈਟਰੀਆਂ (ਸੈੱਲ)।
ਜੇਕਰ ਤੁਹਾਨੂੰ ਘਰ ਛੱਡਣਾ ਪਵੇ, ਤਾਂ ਇਹ ਸਾਮਾਨ ਜ਼ਰੂਰ ਨਾਲ ਲੈ ਕੇ ਜਾਓ:
- ਮੋਬਾਈਲ ਫ਼ੋਨ ਅਤੇ ਚਾਰਜਰ
- ਮਹੱਤਵਪੂਰਨ ਦਸਤਾਵੇਜ਼
- ਕੀਮਤੀ ਸਾਮਾਨ
- ਨਕਦੀ ਅਤੇ ਬੈਂਕ ਕਾਰਡ
- ਦਵਾਈਆਂ।

