ਭੂਚਾਲਾਂ ਲਈ ਤਿਆਰ ਰਹੋ
ਭੂਚਾਲ ਆਸਟ੍ਰੇਲੀਆ ਵਿੱਚ ਕਿਤੇ ਵੀ ਆ ਸਕਦੇ ਹਨ, ਪਰ ਤੁਹਾਨੂੰ ਇਨ੍ਹਾਂ ਤੋਂ ਵੱਧ ਖ਼ਤਰਾ ਹੋ ਸਕਦਾ ਹੈ ਜੇਕਰ ਤੁਸੀਂ ਅਜਿਹੀਆਂ ਪੁਰਾਣੀਆਂ ਇਮਾਰਤਾਂ ਵਿੱਚ ਰਹਿੰਦੇ ਹੋ ਜਾਂ ਉੱਥੇ ਜਾਂਦੇ ਹੋ ਜੋ ਭੂਚਾਲਾਂ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਕੀਤੀਆਂ ਗਈਆਂ ਹਨ, ਬਹੁ-ਮੰਜ਼ਿਲਾ ਇਮਾਰਤਾਂ ਜਿੱਥੇ ਡਿੱਗਣ ਵਾਲੀਆਂ ਚੀਜ਼ਾਂ ਅਤੇ ਪੌੜੀਆਂ ਖ਼ਤਰਨਾਕ ਹੋ ਸਕਦੀਆਂ ਹਨ, ਜਾਂ ਖੜ੍ਹਵੀਆਂ ਢਲਾਣਾਂ ਵਾਲੇ ਇਲਾਕਿਆਂ ਦੇ ਨੇੜੇ ਜਿੱਥੇ ਭੂਚਾਲ ਕਾਰਨ ਜ਼ਮੀਨ ਖਿਸਕ ਸਕਦੀ ਹੈ।
ਅੱਜ ਤਿਆਰੀ ਕਰਨ ਨਾਲ, ਤੁਸੀਂ ਭੂਚਾਲ ਆਉਣ 'ਤੇ ਸੁਰੱਖਿਅਤ ਰਹਿ ਸਕਦੇ ਹੋ। ਆਪਣੇ ਘਰ ਦੇ ਹਰ ਵਿਅਕਤੀ ਨਾਲ ਗੱਲ ਕਰੋ ਅਤੇ ਇਕੱਠੇ ਤਿਆਰੀ ਕਰੋ, ਤਾਂ ਜੋ ਹਰ ਕੋਈ ਜਾਣਦਾ ਹੋਵੇ ਕਿ ਕੀ ਕਰਨਾ ਹੈ।
ਆਪਣੇ ਘਰ ਨੂੰ ਤਿਆਰ ਕਰੋ
- ਸ਼ੈਲਫ਼ਾਂ, ਕਿਤਾਬਾਂ ਵਾਲੀਆਂ ਅਲਮਾਰੀਆਂ ਅਤੇ ਟੀਵੀ ਨੂੰ ਕੰਧਾਂ ਨਾਲ ਮਜ਼ਬੂਤੀ ਨਾਲ ਲਗਾਓ।
- ਭਾਰੀ ਜਾਂ ਟੁੱਟਣ ਵਾਲੀਆਂ ਚੀਜ਼ਾਂ ਨੂੰ ਹੇਠਲੀਆਂ ਅਲਮਾਰੀਆਂ ਵਿੱਚ ਰੱਖੋ।
- ਬਾਹਰ ਨਿਕਲਣ ਦੇ ਰਸਤੇ ਹਰ ਸਮੇਂ ਸਾਫ਼ ਅਤੇ ਖ਼ਾਲੀ ਰੱਖੋ।
ਇੱਕ ਐਮਰਜੈਂਸੀ ਯੋਜਨਾ ਬਣਾਓ
- ਐਮਰਜੈਂਸੀ ਵਿੱਚ ਤੁਸੀਂ ਕਿਸ ਨੂੰ ਫ਼ੋਨ ਕਰੋਗੇ?
- ਤੁਹਾਨੂੰ ਛੱਡ ਕੇ ਕਦੋਂ ਜਾਣਾ ਚਾਹੀਦਾ ਹੈ ਅਤੇ ਜਦੋਂ ਤੁਸੀਂ ਜਾਵੋਗੇ ਤਾਂ ਤੁਸੀਂ ਕਿਵੇਂ ਸੁਰੱਖਿਅਤ ਰਹੋਗੇ?
- ਤੁਸੀਂ ਕਿੱਥੇ ਜਾਵੋਗੇ?
ਐਮਰਜੈਂਸੀ ਕਿੱਟ ਪੈਕ ਕਰੋ
ਆਪਣੀ ਐਮਰਜੈਂਸੀ ਕਿੱਟ ਵਿੱਚ ਕੀ-ਕੀ ਪੈਕ ਕਰਨਾ ਹੈ?
- ਕੱਪੜੇ
- ਉੱਨੀ ਕੰਬਲ
- ਨਹਾਉਣ-ਧੋਣ ਦਾ ਸਾਮਾਨ ਅਤੇ ਟਾਇਲਟ ਪੇਪਰ
- ਸਨਸਕ੍ਰੀਨ ਅਤੇ ਹੈਂਡ ਸੈਨੀਟਾਈਜ਼ਰ
- ਦਵਾਈਆਂ ਅਤੇ ਫ਼ਸਟ ਏਡ ਕਿੱਟ
- ਪਾਣੀ (ਹਰ ਵਿਅਕਤੀ ਲਈ ਪ੍ਰਤੀ ਦਿਨ ਲਈ ਘੱਟੋ-ਘੱਟ 3 ਲੀਟਰ)
- ਭੋਜਨ (ਲੰਬੇ ਸਮੇਂ ਤੱਕ ਖ਼ਰਾਬ ਨਾ ਹੋਣ ਵਾਲਾ ਭੋਜਨ ਅਤੇ ਕੈਨ ਓਪਨਰ)
- ਬੈਟਰੀ ਨਾਲ ਚੱਲਣ ਵਾਲਾ ਰੇਡੀਓ
- ਟਾਰਚ ਅਤੇ ਵਾਧੂ ਬੈਟਰੀਆਂ (ਸੈੱਲ)।
ਜੇਕਰ ਤੁਹਾਨੂੰ ਘਰ ਛੱਡਣਾ ਪਵੇ, ਤਾਂ ਇਹ ਸਾਮਾਨ ਜ਼ਰੂਰ ਨਾਲ ਲੈ ਕੇ ਜਾਓ:
- ਮੋਬਾਈਲ ਫ਼ੋਨ ਅਤੇ ਚਾਰਜਰ
- ਮਹੱਤਵਪੂਰਨ ਦਸਤਾਵੇਜ਼
- ਕੀਮਤੀ ਸਾਮਾਨ
- ਨਕਦੀ ਅਤੇ ਬੈਂਕ ਕਾਰਡ
- ਦਵਾਈਆਂ।

