ਹੀਟਵੇਵਜ਼ (Heatwaves)

ਹੀਟ-ਵੇਵ (ਗਰਮੀ ਦੀਆਂ ਲਹਿਰਾਂ/ਲੂਆਂ) ਲਈ ਤਿਆਰ ਰਹੋ

ਹਰ ਕੋਈ ਹੀਟਵੇਵਜ਼ ਤੋਂ ਪ੍ਰਭਾਵਿਤ ਹੋ ਸਕਦਾ ਹੈ। ਹੀਟਵੇਵਜ਼ ਹੀਟ ਸਟ੍ਰੋਕ (ਗਰਮੀ ਦੇ ਦੌਰੇ) ਦਾ ਕਾਰਨ ਬਣ ਸਕਦੀਆਂ ਹਨ, ਜੋ ਇੱਕ ਜਾਨਲੇਵਾ ਹਾਲਤ ਹੈ, ਜਿਸ ਵਿੱਚ ਸਰੀਰ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈ ਅਤੇ ਠੰਢਾ ਨਹੀਂ ਹੋ ਸਕਦਾ। ਛੋਟੇ ਬੱਚੇ, 65 ਸਾਲ ਤੋਂ ਵੱਧ ਉਮਰ ਦੇ ਲੋਕ, ਗਰਭਵਤੀ ਜਾਂ ਦੁੱਧ ਚੁੰਘਾਉਣ ਵਾਲੀਆਂ ਔਰਤਾਂ, ਬਾਹਰਵਾਰ ਕੰਮ ਕਰਨ ਵਾਲੇ ਲੋਕ, ਅਤੇ ਪੁਰਾਣੀਆਂ ਬਿਮਾਰੀਆਂ ਵਾਲੇ ਲੋਕ ਸਭ ਤੋਂ ਵੱਧ ਖ਼ਤਰੇ ਵਿੱਚ ਹੁੰਦੇ ਹਨ।

ਅੱਜ ਦੀ ਤਿਆਰੀ, ਤੁਹਾਨੂੰ ਕੱਲ੍ਹ ਨੂੰ ਹੀਟਵੇਵ ਆਉਣ ਦੀ ਸੂਰਤ ਵਿੱਚ ਸੁਰੱਖਿਅਤ ਰਹਿਣ ਵਿੱਚ ਮਦਦ ਕਰ ਸਕਦੀ ਹੈ। ਆਪਣੇ ਘਰ ਦੇ ਹਰ ਵਿਅਕਤੀ ਨਾਲ ਗੱਲ ਕਰੋ ਅਤੇ ਇਕੱਠੇ ਤਿਆਰੀ ਕਰੋ, ਤਾਂ ਜੋ ਹਰ ਕੋਈ ਜਾਣਦਾ ਹੋਵੇ ਕਿ ਕੀ ਕਰਨਾ ਹੈ।

ਆਪਣੇ ਘਰ ਨੂੰ ਤਿਆਰ ਕਰੋ

  • ਪੱਖੇ ਅਤੇ ਏਅਰ ਕੰਡੀਸ਼ਨਰ ਲਗਾਓ ਜਾਂ ਉਨ੍ਹਾਂ ਦੀ ਸਰਵਿਸ ਕਰਵਾਓ।
  • ਖਿੜਕੀਆਂ ’ਤੇ ਪਰਦੇ ਜਾਂ ਸ਼ੇਡ ਵਰਤੋਂ।
  • ਗਰਮ ਹਵਾ ਨੂੰ ਬਾਹਰ ਰੱਖਣ ਲਈ ਇੰਸੂਲੇਸ਼ਨ ਵਿੱਚ ਸੁਧਾਰ ਕਰੋ, ਅਤੇ ਹਵਾ ਦੇ ਰਿਸਾਅ ਨੂੰ ਬੰਦ ਕਰੋ।

ਇੱਕ ਐਮਰਜੈਂਸੀ ਯੋਜਨਾ ਬਣਾਓ

  • ਐਮਰਜੈਂਸੀ ਵਿੱਚ ਤੁਸੀਂ ਕਿਸ ਨੂੰ ਫ਼ੋਨ ਕਰੋਗੇ?
  • ਤੁਹਾਨੂੰ ਛੱਡ ਕੇ ਕਦੋਂ ਜਾਣਾ ਚਾਹੀਦਾ ਹੈ, ਅਤੇ ਜਦੋਂ ਤੁਸੀਂ ਜਾਵੋਗੇ ਤਾਂ ਤੁਸੀਂ ਕਿਵੇਂ ਸੁਰੱਖਿਅਤ ਰਹੋਗੇ?
  • ਤੁਸੀਂ ਕਿੱਥੇ ਜਾਵੋਗੇ?

ਹੀਟ ਸਟ੍ਰੋਕ ਦੇ ਚੇਤਾਵਨੀ ਸੰਕੇਤ

ਆਪਣੇ ਅਤੇ ਹੋਰਾਂ ਵਿੱਚ ਹੇਠਾਂ ਦਿੱਤੇ ਲੱਛਣਾਂ ਪ੍ਰਤੀ ਸੁਚੇਤ ਰਹੋ:

  • ਉਲਝਣ, ਚੱਕਰ ਆਉਣਾ ਜਾਂ ਬੇਹੋਸ਼ ਹੋਣਾ
  • ਮਤਲੀ ਜਾਂ ਉਲਟੀਆਂ
  • ਸਿਰਦਰਦ
  • ਮਾਸਪੇਸ਼ੀਆਂ ਵਿੱਚ ਕੜਵੱਲ
  • ਦਿਲ ਦੀ ਧੜਕਨ ਦਾ ਤੇਜ਼ ਹੋ ਜਾਣਾ
  • ਸਰੀਰ ਦਾ ਤਾਪਮਾਨ ਬਹੁਤ ਵੱਧ ਜਾਣਾ


ਜੇਕਰ ਕਿਸੇ ਵਿੱਚ ਹੀਟ ਸਟ੍ਰੋਕ ਹੋਣ ਦੇ ਲੱਛਣ ਦਿਖਾਈ ਦੇਣ, ਤਾਂ ਤੁਰੰਤ 000 'ਤੇ ਫ਼ੋਨ ਕਰੋ। ਉਨ੍ਹਾਂ ਨੂੰ ਠੰਢੇ ਜਾਂ ਛਾਂਦਾਰ ਖੇਤਰ ਵਿੱਚ ਲਿਟਾ ਕੇ, ਵਾਧੂ ਕੱਪੜੇ ਉਤਾਰ ਕੇ ਅਤੇ ਠੰਡੇ ਪਾਣੀ ਨਾਲ ਉਨ੍ਹਾਂ ਦੀ ਚਮੜੀ ਨੂੰ ਗਿੱਲਾ ਕਰਕੇ ਠੰਢਾ ਹੋਣ ਵਿੱਚ ਮਦਦ ਕਰੋ। ਜੇਕਰ ਉਹ ਪੂਰੀ ਤਰ੍ਹਾਂ ਹੋਸ਼ ਵਿੱਚ ਹਨ ਅਤੇ ਜਵਾਬ ਦੇ ਰਹੇ ਹਨ, ਤਾਂ ਉਨ੍ਹਾਂ ਨੂੰ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਵਾਰ-ਵਾਰ ਪਾਣੀ ਪਿਲਾਓ।

ਐਮਰਜੈਂਸੀ ਕਿੱਟ ਪੈਕ ਕਰੋ

ਐਮਰਜੈਂਸੀ ਕਿੱਟ ਇੱਕ ਡੱਬਾ ਜਾਂ ਬੈਗ ਹੁੰਦਾ ਹੈ ਜਿਸ ਵਿੱਚ ਜ਼ਰੂਰੀ ਚੀਜ਼ਾਂ ਹੁੰਦੀਆਂ ਹਨ, ਜਿਸਨੂੰ ਤੁਸੀਂ ਅੱਜ ਹੀ ਪੈਕ ਕਰ ਸਕਦੇ ਹੋ, ਤਾਂ ਜੋ ਜੇਕਰ ਹੀਟਵੇਵ ਜਾਂ ਕੋਈ ਹੋਰ ਐਮਰਜੈਂਸੀ ਹੁੰਦੀ ਹੈ ਤਾਂ ਤੁਸੀਂ ਤਿਆਰ ਹੋਵੋ।

ਆਪਣੀ ਕਿੱਟ ਨੂੰ ਸੁੱਕੀ ਅਤੇ ਆਸਾਨੀ ਨਾਲ ਪਹੁੰਚਣ ਯੋਗ ਥਾਂ ’ਤੇ ਰੱਖੋ, ਅਤੇ ਯਕੀਨੀ ਬਣਾਓ ਕਿ ਤੁਹਾਡੇ ਘਰ ਦੇ ਹਰ ਵਿਅਕਤੀ ਨੂੰ ਪਤਾ ਹੋਵੇ ਕਿ ਇਹ ਕਿੱਥੇ ਰੱਖੀ ਹੋਈ ਹੈ।

 

ਹੀਟਵੇਵਜ਼ ਬਾਰੇ ਜਾਣਕਾਰੀ ਸਰੋਤ
ਹੀਟਵੇਵਜ਼ ਲਈ ਤਿਆਰੀ ਵਿੱਚ ਮਦਦ ਕਰਨ ਲਈ ਤੁਹਾਡੀ ਭਾਸ਼ਾ ਵਿੱਚ ਸਰੋਤ

 

Watch ਆਸਟ੍ਰੇਲੀਆ ਵਾਸੀਓ ਤਿਆਰ ਹੋ ਜਾਓ - ਹੀਟਵੇਵ ਲਈ ਤਿਆਰੀ ਕਰੋ - Punjabi | ਪੰਜਾਬੀ on YouTube.
Watch ਆਸਟ੍ਰੇਲੀਆ ਵਾਸੀਓ ਤਿਆਰ ਹੋ ਜਾਓ - ਹੀਟਵੇਵ ਲਈ ਤਿਆਰੀ ਕਰੋ, ਸੋਸ਼ਲ ਮੀਡੀਆ ਕਿੱਟ - Punjabi | ਪੰਜਾਬੀ on YouTube.

ਤੁਹਾਡੇ ਇਲਾਕੇ ਵਿੱਚ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਲਈ ਤਿਆਰੀ ਸੰਬੰਧੀ ਜਾਣਕਾਰੀ

ਇਹ ਰਾਜ ਅਤੇ ਕੇਂਦਰੀ ਪ੍ਰਦੇਸ਼ ਸੰਸਥਾਵਾਂ, ਸਥਾਨਕ ਭਾਈਚਾਰਿਆਂ ਲਈ ਖ਼ਾਸ ਤੌਰ ‘ਤੇ ਤਿਆਰ ਕੀਤੀ ਗਈ ਸਹਾਇਤਾ ਪ੍ਰਦਾਨ ਕਰਦੀਆਂ ਹਨ। ਇਹ ਉਨ੍ਹਾਂ ਦੇ ਇਲਾਕੇ ਵਿੱਚ ਹੋਣ ਵਾਲੇ ਖ਼ਾਸ ਜ਼ੋਖਮਾਂ ਦੇ ਆਧਾਰ ‘ਤੇ ਲੋਕਾਂ ਨੂੰ ਕੁਦਰਤੀ ਆਫ਼ਤਾਂ ਲਈ ਤਿਆਰ ਰਹਿਣ ਅਤੇ ਸੁਰੱਖਿਅਤ ਰਹਿਣ ਵਿੱਚ ਮਦਦ ਕਰਨ ‘ਤੇ ਧਿਆਨ ਦਿੰਦੀਆਂ ਹਨ।

ਤੁਹਾਡੀਆਂ ਲੋੜਾਂ ਲਈ ਜਾਣਕਾਰੀ

ਵੱਖ-ਵੱਖ ਲੋਕਾਂ ਦੀਆਂ ਲੋੜਾਂ ਵੀ ਵੱਖ-ਵੱਖ ਹੁੰਦੀਆਂ ਹਨ। ਇੱਥੇ ਅਤੇ ਉੱਪਰ ਦਿੱਤੇ ਗਏ ਲਿੰਕਾਂ ਵਿੱਚ ਦਿੱਤੀ ਗਈ ਜਾਣਕਾਰੀ, ਸ਼ਾਇਦ ਤੁਹਾਡੇ ਪਰਿਵਾਰ ਦੇ ਵਿਲੱਖਣ ਹਾਲਾਤਾਂ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਨਾ ਰੱਖੇ। ਇੱਥੇ ਕੁੱਝ ਵਧੀਕ ਸਰੋਤ ਦਿੱਤੇ ਗਏ ਹਨ ਜੋ ਇਸ ਜਾਣਕਾਰੀ ਨੂੰ ਸੰਪੂਰਨ ਕਰਦੇ ਹਨ, ਅਤੇ ਕੁਦਰਤੀ ਆਫ਼ਤਾਂ ਲਈ ਤਿਆਰੀ ਕਰਨ ਦੀ ਕਾਰਵਾਈ ਵਿੱਚ ਤੁਹਾਡੀ ਹੋਰ ਵਧੀਆ ਮਦਦ ਕਰ ਸਕਦੇ ਹਨ।