ਹੜ੍ਹ (Floods)

ਹੜ੍ਹਾਂ ਲਈ ਤਿਆਰ ਰਹੋ

ਹੜ੍ਹ ਕਿਤੇ ਵੀ ਆ ਸਕਦੇ ਹਨ। ਤੁਹਾਨੂੰ ਵੱਧ ਖ਼ਤਰਾ ਹੋ ਸਕਦਾ ਹੈ ਜੇਕਰ ਤੁਸੀਂ ਦਰਿਆਵਾਂ, ਛੋਟੇ ਨਾਲਿਆਂ, ਮੀਂਹ ਦੇ ਪਾਣੀ ਵਾਲੀਆਂ ਡਰੇਨਾਂ ਜਾਂ ਹੜ੍ਹ-ਪ੍ਰਭਾਵਿਤ ਮੈਦਾਨਾਂ ਦੇ ਨੇੜੇ ਰਹਿੰਦੇ ਹੋ, ਤੂਫ਼ਾਨੀ ਲਹਿਰਾਂ ਦੇ ਖ਼ਤਰੇ ਵਾਲੇ ਸਮੁੰਦਰੀ ਕਿਨਾਰੇ ਦੇ ਸ਼ਹਿਰਾਂ ਵਿੱਚ ਰਹਿੰਦੇ ਹੋ, ਨੀਵੇਂ ਇਲਾਕਿਆਂ ਜਾਂ ਪਾਣੀ ਦੀ ਨਿਕਾਸੀ ਦੀ ਕਮਜ਼ੋਰ ਪ੍ਰਣਾਲੀ ਵਾਲੇ ਇਲਾਕਿਆਂ ਵਿੱਚ ਰਹਿੰਦੇ ਹੋ, ਜਾਂ ਅਜਿਹੇ ਇਲਾਕਿਆਂ ਵਿੱਚ ਰਹਿੰਦੇ ਹੋ ਜਿੱਥੇ ਪਹਿਲਾਂ ਹੜ੍ਹ ਆ ਚੁੱਕੇ ਹਨ।

ਅੱਜ ਦੀ ਤਿਆਰੀ, ਤੁਹਾਨੂੰ ਕੱਲ੍ਹ ਨੂੰ ਹੜ੍ਹ ਆਉਣ ਦੀ ਸੂਰਤ ਵਿੱਚ ਸੁਰੱਖਿਅਤ ਰਹਿਣ ਵਿੱਚ ਮਦਦ ਕਰ ਸਕਦੀ ਹੈ। ਆਪਣੇ ਘਰ ਦੇ ਹਰ ਵਿਅਕਤੀ ਨਾਲ ਗੱਲ ਕਰੋ ਅਤੇ ਇਕੱਠੇ ਤਿਆਰੀ ਕਰੋ, ਤਾਂ ਜੋ ਹਰ ਕੋਈ ਜਾਣਦਾ ਹੋਵੇ ਕਿ ਕੀ ਕਰਨਾ ਹੈ।

ਆਪਣੇ ਘਰ ਨੂੰ ਤਿਆਰ ਕਰੋ

  • ਕੀਮਤੀ ਸਮਾਨ, ਮਹੱਤਵਪੂਰਨ ਦਸਤਾਵੇਜ਼ ਅਤੇ ਬਿਜਲੀ ਨਾਲ ਚੱਲਣ ਵਾਲੇ ਯੰਤਰ ਹੜ੍ਹ ਦੇ ਪਾਣੀ ਦੇ ਪੱਧਰ ਤੋਂ ਉੱਪਰ ਰੱਖੋ।
  • ਪਰਨਾਲਿਆਂ, ਡਰੇਨਾਂ ਅਤੇ ਡਾਊਨਪਾਈਪਾਂ ਨੂੰ ਸਾਫ਼ ਰੱਖੋ।
  • ਰੇਤ ਦੀਆਂ ਬੋਰੀਆਂ ਜਾਂ ਹੜ੍ਹ ਰੋਕਣ ਵਾਲੀਆਂ ਰੁਕਾਵਟਾਂ ਤਿਆਰ ਰੱਖੋ।

ਇੱਕ ਐਮਰਜੈਂਸੀ ਯੋਜਨਾ ਬਣਾਓ

  • ਐਮਰਜੈਂਸੀ ਵਿੱਚ ਤੁਸੀਂ ਕਿਸ ਨੂੰ ਫ਼ੋਨ ਕਰੋਗੇ?
  • ਤੁਹਾਨੂੰ ਛੱਡ ਕੇ ਕਦੋਂ ਜਾਣਾ ਚਾਹੀਦਾ ਹੈ ਅਤੇ ਜਦੋਂ ਤੁਸੀਂ ਜਾਵੋਗੇ ਤਾਂ ਤੁਸੀਂ ਕਿਵੇਂ ਸੁਰੱਖਿਅਤ ਰਹੋਗੇ?
  • ਤੁਸੀਂ ਕਿੱਥੇ ਜਾਵੋਗੇ?

ਐਮਰਜੈਂਸੀ ਕਿੱਟ ਪੈਕ ਕਰੋ

ਆਪਣੀ ਐਮਰਜੈਂਸੀ ਕਿੱਟ ਵਿੱਚ ਕੀ-ਕੀ ਪੈਕ ਕਰਨਾ ਹੈ?
  • ਕੱਪੜੇ
  • ਉੱਨੀ ਕੰਬਲ
  • ਨਹਾਉਣ-ਧੋਣ ਦਾ ਸਾਮਾਨ ਅਤੇ ਟਾਇਲਟ ਪੇਪਰ
  • ਸਨਸਕ੍ਰੀਨ ਅਤੇ ਹੈਂਡ ਸੈਨੀਟਾਈਜ਼ਰ
  • ਦਵਾਈਆਂ ਅਤੇ ਫ਼ਸਟ ਏਡ ਕਿੱਟ
  • ਪਾਣੀ (ਹਰ ਵਿਅਕਤੀ ਲਈ ਪ੍ਰਤੀ ਦਿਨ ਲਈ ਘੱਟੋ-ਘੱਟ 3 ਲੀਟਰ)
  • ਭੋਜਨ (ਲੰਬੇ ਸਮੇਂ ਤੱਕ ਖ਼ਰਾਬ ਨਾ ਹੋਣ ਵਾਲਾ ਭੋਜਨ ਅਤੇ ਕੈਨ ਓਪਨਰ)
  • ਬੈਟਰੀ ਨਾਲ ਚੱਲਣ ਵਾਲਾ ਰੇਡੀਓ
  • ਟਾਰਚ ਅਤੇ ਵਾਧੂ ਬੈਟਰੀਆਂ (ਸੈੱਲ)।

ਜੇਕਰ ਤੁਹਾਨੂੰ ਘਰ ਛੱਡਣਾ ਪਵੇ, ਤਾਂ ਇਹ ਸਾਮਾਨ ਜ਼ਰੂਰ ਨਾਲ ਲੈ ਕੇ ਜਾਓ:

  • ਮੋਬਾਈਲ ਫ਼ੋਨ ਅਤੇ ਚਾਰਜਰ
  • ਮਹੱਤਵਪੂਰਨ ਦਸਤਾਵੇਜ਼
  • ਕੀਮਤੀ ਸਾਮਾਨ
  • ਨਕਦੀ ਅਤੇ ਬੈਂਕ ਕਾਰਡ
  • ਦਵਾਈਆਂ।

     
ਹੜ੍ਹਾਂ ਬਾਰੇ ਜਾਣਕਾਰੀ ਸਰੋਤ
ਹੜ੍ਹਾਂ ਲਈ ਤਿਆਰੀ ਵਿੱਚ ਮਦਦ ਕਰਨ ਲਈ ਤੁਹਾਡੀ ਭਾਸ਼ਾ ਵਿੱਚ ਸਰੋਤ

 

Watch ਆਸਟ੍ਰੇਲੀਆ ਵਾਸੀਓ ਤਿਆਰ ਹੋ ਜਾਓ - ਹੜ੍ਹਾਂ ਲਈ ਤਿਆਰੀ ਕਰੋ - Punjabi | ਪੰਜਾਬੀ on YouTube.
Watch ਆਸਟ੍ਰੇਲੀਆ ਵਾਸੀਓ ਤਿਆਰ ਹੋ ਜਾਓ - ਹੜ੍ਹਾਂ ਲਈ ਤਿਆਰੀ ਕਰੋ, ਸੋਸ਼ਲ ਮੀਡੀਆ ਕਿੱਟ - Punjabi | ਪੰਜਾਬੀ on YouTube.

ਤੁਹਾਡੇ ਇਲਾਕੇ ਵਿੱਚ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਲਈ ਤਿਆਰੀ ਸੰਬੰਧੀ ਜਾਣਕਾਰੀ

ਇਹ ਰਾਜ ਅਤੇ ਕੇਂਦਰੀ ਪ੍ਰਦੇਸ਼ ਸੰਸਥਾਵਾਂ, ਸਥਾਨਕ ਭਾਈਚਾਰਿਆਂ ਲਈ ਖ਼ਾਸ ਤੌਰ ‘ਤੇ ਤਿਆਰ ਕੀਤੀ ਗਈ ਸਹਾਇਤਾ ਪ੍ਰਦਾਨ ਕਰਦੀਆਂ ਹਨ। ਇਹ ਉਨ੍ਹਾਂ ਦੇ ਇਲਾਕੇ ਵਿੱਚ ਹੋਣ ਵਾਲੇ ਖ਼ਾਸ ਜ਼ੋਖਮਾਂ ਦੇ ਆਧਾਰ ‘ਤੇ ਲੋਕਾਂ ਨੂੰ ਕੁਦਰਤੀ ਆਫ਼ਤਾਂ ਲਈ ਤਿਆਰ ਰਹਿਣ ਅਤੇ ਸੁਰੱਖਿਅਤ ਰਹਿਣ ਵਿੱਚ ਮਦਦ ਕਰਨ ‘ਤੇ ਧਿਆਨ ਦਿੰਦੀਆਂ ਹਨ।

ਤੁਹਾਡੀਆਂ ਲੋੜਾਂ ਲਈ ਜਾਣਕਾਰੀ

ਵੱਖ-ਵੱਖ ਲੋਕਾਂ ਦੀਆਂ ਲੋੜਾਂ ਵੀ ਵੱਖ-ਵੱਖ ਹੁੰਦੀਆਂ ਹਨ। ਇੱਥੇ ਅਤੇ ਉੱਪਰ ਦਿੱਤੇ ਗਏ ਲਿੰਕਾਂ ਵਿੱਚ ਦਿੱਤੀ ਗਈ ਜਾਣਕਾਰੀ, ਸ਼ਾਇਦ ਤੁਹਾਡੇ ਪਰਿਵਾਰ ਦੇ ਵਿਲੱਖਣ ਹਾਲਾਤਾਂ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਨਾ ਰੱਖੇ। ਇੱਥੇ ਕੁੱਝ ਵਧੀਕ ਸਰੋਤ ਦਿੱਤੇ ਗਏ ਹਨ ਜੋ ਇਸ ਜਾਣਕਾਰੀ ਨੂੰ ਸੰਪੂਰਨ ਕਰਦੇ ਹਨ, ਅਤੇ ਕੁਦਰਤੀ ਆਫ਼ਤਾਂ ਲਈ ਤਿਆਰੀ ਕਰਨ ਦੀ ਕਾਰਵਾਈ ਵਿੱਚ ਤੁਹਾਡੀ ਹੋਰ ਵਧੀਆ ਮਦਦ ਕਰ ਸਕਦੇ ਹਨ।