ਤੂਫ਼ਾਨਾਂ ਲਈ ਤਿਆਰ ਰਹੋ
ਆਸਟ੍ਰੇਲੀਆ ਵਿੱਚ ਤੂਫ਼ਾਨ ਕਿਤੇ ਵੀ ਆ ਸਕਦੇ ਹਨ। ਤੁਹਾਨੂੰ ਵੱਧ ਖ਼ਤਰਾ ਹੋ ਸਕਦਾ ਹੈ ਜੇਕਰ ਤੁਸੀਂ ਕਿਸੇ ਛੋਟੇ ਨਾਲੇ, ਦਰਿਆ ਜਾਂ ਮੀਂਹ ਦੇ ਪਾਣੀ ਵਾਲੀ ਡਰੇਨ ਦੇ ਨੇੜੇ ਰਹਿੰਦੇ ਹੋ, ਜਾਂ ਕਿਸੇ ਖੇਤਰੀ ਜਾਂ ਸਮੁੰਦਰੀ ਕਿਨਾਰੇ ਵਾਲੇ ਭਾਈਚਾਰੇ ਵਿੱਚ ਰਹਿੰਦੇ ਹੋ, ਤੁਹਾਡਾ ਘਰ ਵੱਡੇ ਦਰੱਖਤਾਂ ਨਾਲ ਘਿਰਿਆ ਹੋਇਆ ਹੈ ਜਾਂ ਉਸ ਦੀ ਛੱਤ ਪੁਰਾਣੀ ਹੈ, ਜਾਂ ਤੁਸੀਂ ਸਿਹਤ ਜਾਂ ਚਲਣ-ਫਿਰਣ ਨਾਲ ਸੰਬੰਧਿਤ ਉਪਕਰਣਾਂ ਲਈ ਬਿਜਲੀ ‘ਤੇ ਨਿਰਭਰ ਕਰਦੇ ਹੋ।
ਅੱਜ ਦੀ ਤਿਆਰੀ, ਤੁਹਾਨੂੰ ਤੂਫ਼ਾਨ ਆਉਣ 'ਤੇ ਸੁਰੱਖਿਅਤ ਰਹਿਣ ਵਿੱਚ ਮਦਦ ਕਰ ਸਕਦੀ ਹੈ। ਆਪਣੇ ਘਰ ਦੇ ਹਰ ਵਿਅਕਤੀ ਨਾਲ ਗੱਲ ਕਰੋ ਅਤੇ ਇਕੱਠੇ ਤਿਆਰੀ ਕਰੋ, ਤਾਂ ਜੋ ਹਰ ਕੋਈ ਜਾਣਦਾ ਹੋਵੇ ਕਿ ਕੀ ਕਰਨਾ ਹੈ।
ਆਪਣੇ ਘਰ ਨੂੰ ਤਿਆਰ ਕਰੋ
ਘਰ ਦੀ ਨਿਯਮਿਤ ਦੇਖਭਾਲ ਕਰਨ ਦੇ ਹਿੱਸੇ ਵਜੋਂ:
- ਰੁੱਖ ਦੀਆਂ ਟਾਹਣੀਆਂ ਨੂੰ ਛਾਂਗੋ।
- ਪਰਨਾਲਿਆਂ, ਡਾਊਨਪਾਈਪਾਂ ਅਤੇ ਨਾਲੀਆਂ ਨੂੰ ਸਾਫ਼ ਕਰੋ।
- ਛੱਤਾਂ, ਟਾਈਲਾਂ ਅਤੇ ਖਿੜਕੀਆਂ ਦੀ ਜਾਂਚ ਕਰੋ ਅਤੇ ਮੁਰੰਮਤ ਕਰੋ।
- ਬਿਜਲੀ ਦੇ ਉਪਕਰਨਾਂ ਦੀ ਸੁਰੱਖਿਆ ਲਈ ਸਰਜ ਪ੍ਰੋਟੈਕਟਰ ਲਗਾਓ।
ਜਦੋਂ ਤੂਫ਼ਾਨ ਨੇੜੇ ਆ ਰਿਹਾ ਹੋਵੇ:
- ਬਾਹਰ ਪਈਆਂ ਚੀਜ਼ਾਂ ਜਿਵੇਂ ਫਰਨੀਚਰ, ਛੱਤਰੀਆਂ ਅਤੇ ਟ੍ਰੈਂਪੋਲਿਨ ਨੂੰ ਮਜ਼ਬੂਤੀ ਨਾਲ ਬੰਨ੍ਹੋ ਜਾਂ ਅੰਦਰ ਰੱਖੋ।
ਇੱਕ ਐਮਰਜੈਂਸੀ ਯੋਜਨਾ ਬਣਾਓ
- ਐਮਰਜੈਂਸੀ ਵਿੱਚ ਤੁਸੀਂ ਕਿਸ ਨੂੰ ਫ਼ੋਨ ਕਰੋਗੇ?
- ਤੁਹਾਨੂੰ ਛੱਡ ਕੇ ਕਦੋਂ ਜਾਣਾ ਚਾਹੀਦਾ ਹੈ ਅਤੇ ਜਦੋਂ ਤੁਸੀਂ ਜਾਵੋਗੇ ਤਾਂ ਤੁਸੀਂ ਕਿਵੇਂ ਸੁਰੱਖਿਅਤ ਰਹੋਗੇ?
- ਤੁਸੀਂ ਕਿੱਥੇ ਜਾਵੋਗੇ?
ਐਮਰਜੈਂਸੀ ਕਿੱਟ ਪੈਕ ਕਰੋ
ਆਪਣੀ ਐਮਰਜੈਂਸੀ ਕਿੱਟ ਵਿੱਚ ਕੀ-ਕੀ ਪੈਕ ਕਰਨਾ ਹੈ?
- ਕੱਪੜੇ
- ਉੱਨੀ ਕੰਬਲ
- ਨਹਾਉਣ-ਧੋਣ ਦਾ ਸਾਮਾਨ ਅਤੇ ਟਾਇਲਟ ਪੇਪਰ
- ਸਨਸਕ੍ਰੀਨ ਅਤੇ ਹੈਂਡ ਸੈਨੀਟਾਈਜ਼ਰ
- ਦਵਾਈਆਂ ਅਤੇ ਫ਼ਸਟ ਏਡ ਕਿੱਟ
- ਪਾਣੀ (ਹਰ ਵਿਅਕਤੀ ਲਈ ਪ੍ਰਤੀ ਦਿਨ ਲਈ ਘੱਟੋ-ਘੱਟ 3 ਲੀਟਰ)
- ਭੋਜਨ (ਲੰਬੇ ਸਮੇਂ ਤੱਕ ਖ਼ਰਾਬ ਨਾ ਹੋਣ ਵਾਲਾ ਭੋਜਨ ਅਤੇ ਕੈਨ ਓਪਨਰ)
- ਬੈਟਰੀ ਨਾਲ ਚੱਲਣ ਵਾਲਾ ਰੇਡੀਓ
- ਟਾਰਚ ਅਤੇ ਵਾਧੂ ਬੈਟਰੀਆਂ (ਸੈੱਲ)।
ਜੇਕਰ ਤੁਹਾਨੂੰ ਘਰ ਛੱਡਣਾ ਪਵੇ, ਤਾਂ ਇਹ ਸਾਮਾਨ ਜ਼ਰੂਰ ਨਾਲ ਲੈ ਕੇ ਜਾਓ:
- ਮੋਬਾਈਲ ਫ਼ੋਨ ਅਤੇ ਚਾਰਜਰ
- ਮਹੱਤਵਪੂਰਨ ਦਸਤਾਵੇਜ਼
- ਕੀਮਤੀ ਸਾਮਾਨ
- ਨਕਦੀ ਅਤੇ ਬੈਂਕ ਕਾਰਡ
- ਦਵਾਈਆਂ।

